History Of Sandhus'



  • History of Sandhuas - Baba Kala Meher, Biggest Ancestor of Sandhu Caste

    The Sandhu tribe is a popular tribe in the Punjab. After Sidhu Brar in Punjab, Sandhu is the second largest tribe in terms of number. Their main locations are Lahore and Amritsar districts. The Sandhu community is situated along the River Satluj and lies on both sides. From east to Ambala to the west, Sandhu, district, winter coat and Gujranwala's hill areas are also available in large numbers. The famous Sikh of Guru Nanak was Bhai Bala and the great Shaheed Bhagat Singh from India was from Sandhu dynasty.The Sandhu Jatta thinks that he belongs to Raghubanshi Kuli of sun lords Rajputs through Raja Ram Chandra of Ayodhya. Sandhu Rao has been a great warrior from this genre. Sandhu too came to Punjab only this time. H • A.A. Rose has written 84 short essays in the book. According to Sialkot's 1883-84 gazette, only the top five segments of the Sandhya are the main fauna. The residents of the district Karnal, Sandhu Bans, worship Baba Kala Mehar or Kala Pir.It is a large part of Sandhu clan and its real shrine is built in the Shyam Kot Kot area, which is said to be the place of its origin. Another tradition is that Kala Mehar got up from Senate of Malwa and went to Sirhali in Majha. There are 22 villages in the head area of ​​Sandhu. This area is called Bahia of Sandhuas. 17 villages of Sandhu are in Bhakna area. In the area of ​​Lahore, there were 12 villages of Sandhu, among which there were great and famous villages like Raja Jung and Jodhu. Lahauri Sandhu is still famous. They were fighter and brawler.Arrested in East Punjab, the Milwai community has now merged. In Malwa, along with the river Sutlej and from Faridkot to Muktsar, there are many villages of Sandhu's famous village known as Sai Vaala, Chunga, Vire Vali, Bhag Singh Wala, Bara, Sanki, Kala, Khundanj etc..

    Sandhya of Rukhale came from Sirhali. Sandhu's villages near Faridkot had already settled in the Sandhu itself and then came to Brar. Initially there were mutual battles in the area for sand and black land. According to Gazetteer Ferozepur, Sandhu, who came to Moga, came out with the Ahluwalia Sardar from among the Majha. After the fall of the Mughal State, Sindhu has settled in this area as well as insistence of Gill in the Zira belt. There are also some villages of Sandhus in Ludhiana.Next to Ludhiana, some of the Sandhu Doab regions moved to Jalandhar, Hoshiarpur. Few of the attacks on Muslims' attacks and oppressions are also found in Sandhu Bathinda, Mansa etc. Now Sandhu is spread all over the Punjab. There is a large gathering of sandy farmers in 'Mahrana' in the area of ​​Faridkot. Sandhya of Malwa offers a sacrifice in the birth of a marriage or a son, Baba is offered on the site of the Black Meher Samadhi.All this sacrifice is given to the minority of the saint. A senior member of the Sandhya said that there was hostility among some people in Faridkot area, black marketing, and in Bhattian headquarters of Sandhu. The Bhattis gave a Brahmin a greed for black marketing and turned it towards him. He gave some poison in the food to the black meal. The black meal became unconscious after eating. At this time, the Bhatis wanted to kill the Black Meher but a Mirasi stopped them that the black marhar was still awake and did not sleep completely.When the black wine came to power, the Bhattis injured his head. He also battles with the injured head Bhattian. At this time a frontal Muslim also encouraged the Bhatis. When the black brother dies, he tells the people of his family that if he is a Brahman, then he should cut his head. Do not use the foreskin's blue brace. Give all the offerings of my worship to the emperor. Now the saints are merciful. The full gift is given to the Mirasi. Many mirasas have memories of the pebbles of sandals.Many Sandhu write these from their husbands and write them in the vow. All the Sandhu thinks that Baba Kala Mallar Kahan sleeps. Many Sandhu still keep their eyes half open in sleep. All Sandhu still worship Baba Kaal Mehar as a pir and he is very respected. Sandhu lives in the Jat community, Rohtak and Meerut. They are Hindus. According to another tradition, the black mahari was martyred fighting against the army of Delhi Government near Sirhali.Where his head falls, the monastery has been built as a memorial in that place. My Sandhu here worshiped this pylor in Shirhali and offered sacrifices in happiness. Chakras also surround the monastery. Sirhali, Valtoha, Bharana, Mudra etc. are famous villages of the Majhal Sandhu community. According to the Panini, the Sandhu was a Janapad among Sindh and Jhelum. In 739, their King Punan Dev defeated the Arabs. They had many battles with billions of them.After all, they had to leave Sindh and go to the Punjab. This tribe is also called Sindhu due to its presence from Sindh.

    During the Mahabharata, the Indus was the reign of Sandhu. Duryodhan had made his sister Srishal's marriage with Jaithrath and made him a friend of Sandhu Jat. Sandhya also participated in the battle of Mahabharata. Colonel James Tad has also included Sandhu Bansi in 36 Raj family members. Sandhu are common among Muslims, Sikhs, Hindus etc. They are very Muslims and Sikhs. Influenced by the principles of Mahatma Buddha, Sindhu became a Buddhist of Sindh. After the Muslim invasions, these Buddhists became Muslims, Sikhs and Hindus.

  • ਸੰਧੂਆਂ ਦਾ ਇਤਿਹਾਸ – ਬਾਬਾ ਕਾਲਾ ਮੈਹਿਰ, ਸੰਧੂ ਬੰਸ ਦਾ ਵੱਡਾ ਵਡੇਰਾ

    ਸੰਧੂ ਗੋਤ ਪਜਾਬ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅਮ੍ਰਿਤਸਰ ਜਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ ‘ਸੰਧੂ ਰਾਉ’ ਇੱਕ ਮਹਾਨ ਯੋਧਾ ਹੋਇਆ ਹੈ। ਸੰਧੂ ਵੀ ਇਸ ਸਮੇਂ ਹੀ ਪਜਾਬ ਵਿੱਚ ਆਏ ਸਨ। ਐਚ• ਏ• ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883-84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪਜ ਹੀ ਮੁੱਖ ਮੂਹੀਆਂ ਹਨ। ਜਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ।

    ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂਆਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ-ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲ ਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ ‘ਮ੍ਹਰਾਣਾ’ ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ। ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ। ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂਹੀਆਂ ਜ਼ੁਬਾਨੀ ਯਾਦ ਹਨ। ਕਈ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜਿਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।

    ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸੀ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ। ਸੰਧੂ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤ ਮੁਸਲਮਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ।